Poem for NRIs friends - These lines are conversation between a son and his mother about his experience of foreign life
ਮੈਂ ਪ੍ਰਦੇਸੀ ਰੁਲਦਾ ਨੀ ਮਾਏ ਬੈਠਾ ਵਿਚ ਕਨੇਡੇ,
ਨਾਂ ਕੋਇ ਮੇਰਾ ਸੰਗੀ ਸਾਥੀ ਨਾਂ ਮੇਰੇ ਸੰਗ ਖੇਡੇ,
ਜਿਹੜੇ ਲੋਕ ਅਸੀ ਕੱਢੇ ਨੀ ਮਾਏ ਆਪਣੇ ਵਤਨੋ ਲੜ ਕੇ,
ਓਹਨਾ ਦੀ ਮੈਂ ਕਰਾਂ ਗੁਲਾਮੀ ਦੀਨੇ ਰਾਤ ਮਰ ਮਰ ਕੇ,
ਜਿਹਨਾਂ ਹੱਥਾਂ ਨੇ ਸੁਣ ਨੀ ਮਾਏ ਪਾ ਪਾਣੀ ਨਾਂ ਪੀਤਾ,
ਭਾਂਡੇ ਮਾਜ ਪਕਾਯੀਏ ਰੋਟੀ ਗੋਹਾ ਕੂੜਾ ਕੀਤਾ,
ਛੱਡ ਸਰਦਾਰੀ ਮੇਰੀਏ ਮਾਏ ਧਾਰੀ ਆਣ ਫ਼ਕੀਰੀ,
ਵਿੱਚ ਬਰਫ਼ਾਂ ਦੇ ਠੇਡੇ ਖਾਵਾਂ ਕੌਣ ਦੁਖਾਂ ਦਾ ਸਿਰੀ,
ਮੈਂ ਸੁਣਿਆ ਸੀ ਸਾਡੇ ਵੀ ਵੱਡੇ ਕਰਨ ਕਮਾਈ ਸੀ ਜਾਂਦੇ,
ਪਰ ਉਹ ਪੰਜਿ ਸੱਤੀਂ ਸਾਲੀ ਸੀ ਮੁੜ ਵਤਨੀ ਸੀ ਆਉਂਦੇ,
ਪਰ ਅਸੀ ਤਾਂ ਆਪਣਾ ਘਰ ਬਾਹਰ ਛੱਡ ਤਾ,
ਨਾਲੇ ਭੁੱਲ ਗਏ ਪਿੱਛਾ,
ਰਨ ਮਿਲਿ ਨਾਂ ਕਨ ਵੀ ਪਾਟੇ ਨਾਂ ਕੋਈ ਪੱਲੇ ਸਿੱਕਾ,
ਪਿੰਡ ਮੱਲਕੇਆਂ ਵਾਲਾ ਮੱਖਣ ਕੋਈ ਨਾਂ ਗੱਲ ਲਕੋਵੇ,
ਅੱਧੀ ਖਾ ਲਿਯੋ ਵਤਨ ਨਾਂ ਛਡਿਯੋ ਜੇ ਕੋਇ ਸੁਣਦਾ ਹੋਵੇ |
Written Makhan Brar.

Ghaint 👌👌👌👌👌
ReplyDeleteThank you so much....
Delete