ਤਾਲਾ ਬੰਦੀ ਦੀ ਅਸਲ ਸੱਚਾਈ। Lock down fact in Punjab

*"ਉਧਾਰ ਦਾ ਅਮੀਰ"*
ਪੰਜਾਬ ਪੁਲਿਸ ਦੀ ਇੱਕ ਗੱਡੀ ਮੇਨ ਰੋਡ ਤੇ ਬਣੇ ਇੱਕ ਘਰ ਦੇ ਬਾਹਰ ਆ ਕੇ ਰੁਕੀ।
ਪੁਲਿਸ ਕਾਂਸਟੇਬਲ ਨੂੰ ਫੋਨ ਤੇ ਇਹੀ ਪਤਾ ਲਿਖਵਾਇਆ ਗਿਆ ਸੀ, ਪਰ ਇਥੇ ਤਾਂ ਸਾਰੇ ਵਧੀਆ ਮਕਾਨ ਸਨ। ਇਥੇ ਖਾਣਾ ਕਿਸਨੇ ਮੰਗਵਾਇਆ ਹੋਣਾ?
ਇਹ ਸੋਚਦੇ ਹੋਏ ਪੁਲਿਸ ਵਾਲੇ ਨੇ ਉਸੇ ਨੰਬਰ ਤੇ ਬੈਕ ਕਾਲ ਕੀਤੀ ਕਿ ਤੁਸੀਂ ਦਸ ਮਿੰਟ ਪਹਿਲਾ 112 ਤੇ ਕਾਲ ਕੀਤੀ ਸੀ ਤੇ ਖਾਣਾ ਮੰਗਵਾਇਆ ਸੀ। ਅਸੀਂ ਤੁਹਾਡੇ ਦਿੱਤੇ ਪਤੇ ਦੇ ਬਾਹਰ ਹੀ ਖੜ੍ਹੇ ਹਾਂ, ਕਿੱਥੇ ਆਉਣਾ ਹੈ? ਦੂਜੇ ਪਾਸੇਓ ਆਵਾਜ਼ ਆਈ 'ਜਨਾਬ ਤੁਸੀਂ ਬਾਹਰ ਹੀ ਰੁੱਕੋ ਮੈਂ ਆਉਦਾ ਹਾਂ।"
ਇੱਕ ਮਿੰਟ ਬਾਅਦ ਇੱਕ 60-65 ਸਾਲ ਦਾ ਬੰਦਾ ਬਾਹਰ ਆਇਆ।
ਉਸਨੂੰ ਦੇਖ ਕੇ ਪੁਲਿਸ ਕਾਂਸਟੇਬਲ ਨੂੰ ਗੁੱਸਾ ਆ ਗਿਆ ਤੇ ਬੋਲਿਆ "ਤੁਹਾਨੂੰ ਸ਼ਰਮ ਨਹੀਂ ਆਉਂਦੀ, ਇਸ ਤਰਾਂ ਖਾਣਾ ਮੰਗਵਾਉਂਦੇ ਹੋਏ, ਗਰੀਬਾਂ ਦੇ ਹੱਕ ਦਾ ਖਾਣਾ ਜਦ ਤੁਹਾਡੇ ਵਰਗੇ ਅਮੀਰ ਬੰਦੇ ਖਾਣਗੇ ਤਾਂ ਗਰੀਬਾਂ ਤੱਕ ਖਾਣਾ ਕਿਵੇਂ ਪੁਹੰਚੇਗਾ।"
ਮੇਰਾ ਤਾਂ ਇਥੇ ਆਉਣਾ ਹੀ ਖ਼ਰਾਬ ਗਿਆ।"
ਬਜ਼ੁਰਗ ਨੇ ਕਿਹਾ ਜਨਾਬ ਇਹ ਸ਼ਰਮ ਹੀ ਸੀ ਜੋ ਸਾਨੂੰ ਇਥੇ ਤੱਕ ਲੈ ਆਈ। ਨੌਕਰੀ ਲੱਗਦੇ ਸਾਰ ਹੈ ਲੋਨ ਲੈ ਕੇ ਘਰ ਬਣਵਾ ਲਿਆ, ਅੱਧੇ ਤੋਂ ਵੀ ਜਿਆਦਾ ਕਮਾਈ ਲੋਨ ਦੀ ਕਿਸ਼ਤ ਲਈ ਜਾਂਦੀ ਰਹੀ ਤੇ ਬਾਕੀ ਜੋ ਬਚਦਾ ਉਸ ਨਾਲ ਬੱਚਿਆਂ ਦੀ ਪਰਵਰਿਸ਼ ਹੁੰਦੀ ਰਹੀ।
ਹੁਣ ਰਿਟਾਇਰਮੈਂਟ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਹੈ ਤੇ ਨਾ ਹੀ ਕੋਈ ਹੋਰ ਕਮਾਈ, ਇਸ ਲਈ ਮਕਾਨ ਦਾ ਇੱਕ ਹਿੱਸਾ ਕਿਰਾਏ ਤੇ ਦਿੱਤਾ ਸੀ, ਹੁਣ ਲਾਕ ਡਾਉਣ ਚ ਕਿਰਾਇਆ ਵੀ ਨਹੀਂ ਮਿਲਿਆ। ਮੁੰਡੇ ਦੀ ਨੌਕਰੀ ਨਹੀਂ ਲੱਗ ਰਹੀ ਸੀ ਇਸ ਲਈ ਜੋ ਫੰਡ ਮਿਲਿਆ ਸੀ ਉਸ ਪੈਸੇ ਨੂੰ ਉਸਦੇ ਕੰਮ ਕਾਰ ਚ ਲਗਾ ਦਿੱਤਾ, ਮੁੰਡਾ ਜੋ ਕਮਾਉਂਦਾ ਉਸ ਨੂੰ ਕੰਮਕਾਰ ਵੱਡਾ ਕਰਨ ਦੇ ਚੱਕਰ ਚ ਖਰਚ ਕਰਦਾ ਰਿਹਾ, ਹੁਣ 20 ਦਿਨ ਹੋ ਗਏ ਉਹ ਵੀ ਠੱਪ ਹੈ, ਕਦੇ ਬਚਤ ਕਰਨ ਦੀ ਸੋਚੀ ਹੀ ਨਹੀ। ਪਹਿਲੇ ਪੂਰੇ ਸਾਲ ਦੀ ਕਣਕ ਤੇ ਚੌਲ ਭਰ ਲਈਦੇ ਸੀ ਪਰ ਨੂੰਹ ਨੇ ਕਿਹਾ ਇਹ ਸਭ ਓਲ੍ਡ ਫੈਸ਼ਨ ਆ ਤਾਂ ਸ਼ਰਮ ਦੇ ਮਾਰੇ ਦੋਵੇਂ ਢੋਲ ਕਬਾੜ ਵਾਲੇ ਨੂੰ ਵੇਚ ਦਿੱਤੇ। ਹੁਣ ਬਾਜ਼ਾਰੋਂ 10 ਕਿੱਲੋ ਆਟੇ ਦੀ ਥੈਲੀ ਤੇ 5 ਕਿੱਲੋ ਚੋਲ ਲੈ ਆਉਂਦੇ ਹਾਂ। ਮਕਾਨ ਵਧੀਆ ਹੋਣ ਕਰਕੇ ਕਿਸੇ ਸਮਾਜਿਕ ਸੰਸਥਾ ਤੋਂ ਮਦਦ ਨਹੀਂ ਮੰਗ ਸਕਦੇ ਸੀ। ਕੱਲ ਤੋਂ ਜਦ ਕੋਈ ਰਸਤਾ ਨਾ ਦਿਖਿਆ ਤਾਂ ਜਦੋਂ ਸਵੇਰੇ ਪੋਤੀ ਨੂੰ ਭੁੱਖ ਨਾਲ ਰੋਂਦੇ ਦੇਖਿਆ ਤਾਂ ਸਾਰੀ ਸ਼ਰਮ ਇੱਕ ਪਾਸੇ ਰੱਖ ਕੇ 112 ਤੇ ਫੋਨ ਕਰ ਦਿੱਤਾ। ਇਸ ਤਰਾਂ ਇੱਟਾਂ ਦੇ ਬਣੇ ਘਰ ਨੇ ਸਾਨੂੰ ਅਮੀਰ ਕਰ ਦਿੱਤਾ ਪਰ ਅੰਦਰੋਂ ਬਿਲਕੁਲ ਖੋਖਲਾ ਕਰ ਦਿੱਤਾ। ਹੁਣ ਮਜਦੂਰੀ ਤਾਂ ਕਰ ਨਹੀਂ ਸਕਦਾ ਤੇ ਕਦੇ ਵੀ ਏਨੀ ਕਮਾਈ ਨਹੀਂ ਹੋਈ ਕੇ ਬੈਂਕ ਖਾਤੇ ਚ ਇੰਨੇ ਪੈਸੇ ਬਚਾ ਲੈਂਦੇ ਕੇ ਕੁਝ ਦਿਨ ਬਹਿ ਕੇ ਖਾ ਲੈਂਦੇ।
ਹੁਣ ਤੁਸੀਂ ਦੱਸੋ ਮੈਂ ਕੀ ਕਰਦਾ? ਇਹ ਕਹਿ ਕੇ ਬਜ਼ੁਰਗ ਰੌਂਣ ਲੱਗ ਗਿਆ। ਪੁਲਿਸ ਵਾਲੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਬੋਲੇ, ਉਹ ਚੁੱਪਚਾਪ ਗੱਡੀ ਤਕ ਗਿਆ ਤੇ ਲੰਚ ਦਾ ਪੈਕੇਟ ਕੱਢਣ ਲੱਗਾ। ਫਿਰ ਉਸਨੂੰ ਯਾਦ ਆਇਆ ਕੇ ਜੋ ਜਰੂਰੀ ਸਮਾਨ ਤੇ ਰਾਸ਼ਨ ਉਸਦੀ ਪਤਨੀ ਨੇ ਮੰਗਵਾਇਆ ਸੀ ਉਹ ਕਲ ਘਰ ਨਾ ਜਾਣ ਕਰਕੇ ਗੱਡੀ ਦੀ ਡਿੱਗੀ ਵਿਚ ਹੀ ਪਿਆ ਸੀ। ਉਸਨੇ ਡਿੱਗੀ ਖੋਲੀ ਸਮਾਨ ਕੱਢਿਆ ਤੇ ਲੰਚ ਪੈਕੇਟ ਦੇ ਨਾਲ ਬਜ਼ੁਰਗ ਦੇ ਗੇਟ ਤੇ ਰੱਖ ਦਿੱਤਾ ਤੇ ਬਿੰਨਾ ਕੁਝ ਬੋਲੇ ਪੁਲਿਸ ਵਾਲਾ ਗੱਡੀ ਚ ਆ ਕੇ ਬੈਠ ਗਿਆ।
*ਅੱਜ ਸਾਡੇ ਸਾਮਜ ਵਿੱਚ ਮਧਿਅਮ ਵਰਗ ਦੇ ਜਿਆਦਾਤਰ ਲੋਕਾਂ ਦੀ ਇਹੀ ਹਾਲਾਤ ਹੈ।*
*

Comments

Post a Comment

Please give your valuable feedback!

Popular posts from this blog

यारी जदो दी फकीरा तेरे नाल लाइ आ - Most Inspirational Shabad

Feelings of Girls Related to their life

If MySql Stopped Working Unexpectedly in XAMPP Local Server